Welcome to Vancity

ਕੈਨੇਡਾ ਵਿੱਚ ਨਵੇਂ ਆਏ ਹੋ? ਅਸੀਂ ਮਦਦ ਕਰ ਸਕਦੇ ਹਾਂ।

Vancity (ਵੈਨਸਿਟੀ) ਵਲੋਂ ਅਸੀਂ ਤੁਹਾਡੇ ਨਵੇਂ ਮੁਲਕ, ਕੈਨੇਡਾ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਕਮਿਊਨਿਟੀ ਸਾਡੇ ਲਈ ਮਹੱਤਵਪੂਰਨ ਹੈ, ਅਤੇ ਆਪਣੀ ਸਥਾਨਕ ਕਮਿਊਨਿਟੀ ਨੂੰ ਸਹਾਰਾ ਦੇਣਾ ਸਾਨੂੰ ਹੋਰਨਾਂ ਬੈਂਕਾਂ ਦੇ ਮੁਕਾਬਲੇ ਵੱਖਰੀ ਪਛਾਣ ਦਿੰਦਾ ਹੈ। ਆਪਣੇ ਮੂਲ ਦੇਸ਼ ਨੂੰ ਛੱਡ ਕੇ ਇੱਥੇ ਆਉਣ ਵਿੱਚ ਤੁਹਾਨੂੰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਅਸੀਂ ਉਨ੍ਹਾਂ ਨੂੰ ਵੀ ਸਮਝਦੇ ਹਾਂ ਅਤੇ ਅਸੀਂ ਤੁਹਾਨੂੰ ਆਪਣੇ ਵੱਲੋਂ ਹਰ ਸੰਭਵ ਸਹਾਰਾ ਦੇਣਾ ਚਾਹੁੰਦੇ ਹਾਂ। ਕੈਨੇਡਾ ਵਿੱਚ ਨਵੀਂ ਜ਼ਿੰਦਗੀ ਉਸਾਰਨ ਲਈ ਫਾਇਨਾਂਸ਼ੀਅਲ ਪ੍ਰੌਡੱਕਟ ਅਤੇ ਸੇਵਾਵਾਂ ਅਤੇ ਸਾਡਾ ਨਿੱਘਾ, ਮਿਲਾਪੜਾ ਸੁਭਾਅ ਇਹ ਸਪਸ਼ਟ ਕਰਦਾ ਹੈ ਕਿ ਤੁਸੀਂ ਸਹੀ ਜਗ੍ਹਾ 'ਤੇ ਆਏ ਹੋ।

ਵੈਨਸਿਟੀ - ਘਰੋਂ ਦੂਰ ਤੁਹਾਡਾ ਨਵਾਂ ਘਰ।

ਸਾਡੇ ਪ੍ਰੌਡੱਕਟ ਅਤੇ ਸੇਵਾਵਾਂ

ਵਧੇਰੇ ਜਾਣਕਾਰੀ ਲਈ ਹਰ ਸੈਕਸ਼ਨ ਉੱਪ੍ਰ ਕਲਲੱਕ ਕਰੋ।

ਸਾਡਾ ਚੈਕਿੰਗ ਅਕਾਊਂਟ ਤੁਹਾਡੀ ਰੋਜ਼ਾਨਾ ਬੈਂਕਿੰਗ ਨੂੰ ਆਸਾਨ ਬਣਾਉਂਦਾ ਹੈ। ਮਾਮੂਲੀ ਮਹੀਨਾਵਾਰ ਫ਼ੀਸ ਨਾਲ, ਤੁਸੀਂ:

  • ਅਸੀਮਿਤ ਡੈਬਿਟ ਕਾਰਡ ਟ੍ਰਾਂਜ਼ੈਕਸ਼ਨਾਂ ਅਤੇ ਏ.ਟੀ.ਐੱਮ. ਦੀ ਜਿੰਨੀ ਮਰਜ਼ੀ ਵਰਤੋਂ ਕਰੋ*
  • ਮੁਫ਼ਤ ਵਿੱਚ ਚੈੱਕ ਰਾਹੀਂ ਜਾਂ ਪ੍ਰੀ-ਆਥੋਰਾਇਜ਼ਡ ਚੈੱਕਾਂ ਰਾਹੀਂ ਭੁਗਤਾਨ (ਬਿਲ, ਮੌਰਗੇਜ ਆਦਿ) ਕਰੋ*
  • ਆਪਣੇ ਕੰਪਿਊਟਰ ਜਾਂ ਮੋਬਾਇਲ ਫੋਨ ਰਾਹੀਂ ਮੁਫ਼ਤ ਵਿੱਚ ਬਿੱਲ ਅਦਾ ਕਰੋ ਜਾਂ ਪੈਸੇ ਟ੍ਰਾਂਸਫ਼ਰ ਕਰੋ ( INTERAC® ਈ-ਟ੍ਰਾਂਸਫ਼ਰ ਸ਼ਾਮਲ ਨਹੀਂ ਹਨ)*

ਸਭ ਤੋਂ ਵਧੀਆ ਗੱਲ, ਜੇ ਤੁਸੀਂ ਆਪਣੇ ਖਾਤੇ ਵਿੱਚ ਘੱਟੋ-ਘੱਟ $1,0001 ਰੱਖੋ ਤਾਂ ਅਸੀਂ ਮਹੀਨਾਵਾਰ ਫ਼ੀਸ ਸਮੇਤ ਸਾਰੀਆਂ ਰੋਜ਼ਾਨਾ ਟ੍ਰਾਂਜ਼ੈਕਸ਼ਨਾਂ* ਦੀ ਫ਼ੀਸ ਮੁਆਫ਼ ਕਰ ਦੇਵਾਂਗੇ।

ਵੈਨਸਿਟੀ ਦੇ ਚੈਕਿੰਗ ਅਕਾਉਂਟ ਬਾਰੇ ਵਧੇਰੇ ਜਾਣਕਾਰੀ ਇੱਥੇ ਹੈ।

ਪਿੱਛੇ ਪਰਿਵਾਰ ਨੂੰ ਪੈਸੇ ਭੇਜਣੇ ਹਨ? ਕਿਸੇ ਦੂਜੇ ਮੁਲਕ ਦੀ ਨਕਦ ਰਾਸ਼ੀ ਨੂੰ ਕਨੇਡੀਅਨ ਡਾਲਰਾਂ ਵਿੱਚ ਤਬਦੀਲ ਕਰਵਾਉਣਾ ਹੈ? ਅਸੀਂ ਆਪਣੀ ਹਰ ਬਰਾਂਚ ਵਿਖੇ ਫ਼ੌਰਨ ਕੰਰਸੀ ਖ਼ਰੀਦਣ ਜਾਂ ਵੇਚਣ, ਅੰਤਰਰਾਸ਼ਟਰੀ ਬੈਂਕ ਡਰਾਫ਼ਟ, ਟ੍ਰੈਵਲਰ ਚੈੱਕ ਅਤੇ ਦੁਨੀਆ ਭਰ ਵਿੱਚ ਕਿਤੇ ਵੀ ਵਾਇਰ ਟ੍ਰਾਂਸਫ਼ਰ ਕਰਨ ਸਮੇਤ ਫ਼ੌਰਨ ਐਕਸਚੇਂਜ ਦੀਆਂ ਸੰਪੂਰਨ ਸੇਵਾਵਾਂ ਪ੍ਰਦਾਨ ਕਰਦੇ ਹਾਂ।

Learn more about our foreign exchange services

ਆਪਣੇ ਕੀਮਤੀ ਦਸਤਾਵੇਜ਼ ਅਤੇ ਵਸਤਾਂ ਨੂੰ ਸੇਫ਼ਟੀ ਡਿਪਾਜ਼ਿਟ ਬਕਸੇ ਵਿੱਚ ਸੁਰਿੱਖਅਤ ਰੱਖੋ। ਸਾਡੇ ਕੋਲ ਇਹ ਬਕਸੇ ਵੱਖ-ਵੱਖ ਸਾਈਜ਼ ਵਿੱਚ ਉਪਲਬਧ ਹਨ - ਇਸ ਬਾਰੇ ਵਧੇਰੇ ਜਾਣਕਾਰੀ ਇੱਥੋਂ ਹਾਸਲ ਕਰੋ ਜਾਂ ਸਾਡੀ ਕਮਿਊਨਿਟੀ ਬਰਾਂਚ ਵਿੱਚ ਆਓ।

ਵਿੱਤੀ ਸੁਰੱਖਿਆ ਲਈ ਮਜ਼ਬੂਤ ਕ੍ਰੈਡਿਟ ਹਿਸਟਰੀ ਬਣਾਉਣੀ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਘਰ ਜਾਂ ਕਾਰ ਖ਼ਰੀਦਣ ਲਈ ਜਾਂ ਕੋਈ ਹੋਰ ਵੱਡੀ ਖ਼ਰੀਦਦਾਰੀ ਲਈ ਕਰਜ਼ਾ ਲੈਣਾ ਹੈ ਤਾਂ ਚੰਗਾ ਕ੍ਰੈਡਿਟ ਸਕੋਰ ਹੋਣਾ ਮਹੱਤਵਪੂਰਨ ਹੈ।

ਕਰਜ਼ੇ ਦੀਆਂ ਅਰਜ਼ੀਆਂ 'ਤੇ ਅਸੀਂ ਤੁਹਾਡੀ ਅੰਤਰਰਾਸ਼ਟਰੀ ਕ੍ਰੈਡਿਟ ਹਿਸਟਰੀ ਨੂੰ ਦੇਖਦੇ ਹਾਂ ਤਾਂ ਕਿ ਤੁਹਾਨੂੰ ਕਰਜ਼ਾ ਲੈਣ ਵਿੱਚ ਆਸਾਨੀ ਰਹੇ। ਨਵੇਂ ਆਉਣ ਵਾਲੇ ਸਾਡੇ enviro Secured Visa card ਜਾਂ ਆਮ enviro™ Visa card ਲਈ ਵੀ ਅਰਜ਼ੀ ਦੇ ਸਕਦੇ ਹਨ। ਅਸੀਂ ਨਿੱਜੀ ਲਾਈਨ ਆਫ਼ ਕ੍ਰੈਡਿਟ ਵੀ ਪੇਸ਼ ਕਰਦੇ ਹਾਂ।

enviro™ Visa ਜਾਂ ਨਿਜੀ ਲਾਈਨ ਆਫ਼ ਕ੍ਰੈਡਿਟ ਬਾਰੇ ਜਾਣੋ ਜਾਂ ਵੇਰਵੇ ਲਈ ਸਾਡੇ ਨਾਲ ਸੰਪਰਕ ਕਰੋ।

ਤੁਸੀਂ ਜਿਸ ਮੁਲਕ ਤੋਂ ਆਏ ਹੋ, ਕੀ ਤੁਹਾਡੇ ਕੋਲ ਕੰਮ-ਕਾਜ ਸੰਬੰਧੀ ਉੱਥੋਂ ਹਾਸਲ ਕੀਤੀਆਂ ਯੋਗਤਾਵਾਂ ਹਨ ਜਿਨ੍ਹਾਂ ਨੂੰ ਕਨੇਡੀਅਨ ਪੈਮਾਨਿਆਂ ਦੇ ਬਰਾਬਰ ਕੀਤੇ ਜਾਣ ਦੀ ਜ਼ਰੂਰਤ ਹੈ? ਕਨੇਡੀਅਨ ਯੋਗਤਾਵਾਂ ਜਾਂ ਹੁਨਰ ਸੰਬੰਧੀ ਸਰਟੀਫਿਕੇਟ ਹਾਸਲ ਕਰਨ ਸੰਬੰਧੀ ਪੜ੍ਹਾਈ ਵਾਸਤੇ ਕਰਜ਼ੇ ਲਈ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।

ਤੁਸੀਂ ਜਿਸ ਮੁਲਕ ਤੋਂ ਆਏ ਹੋ, ਉੱਥੋਂ ਦੇ ਤੁਹਾਡੇ ਕੰਮ ਦੇ ਤਜਰਬੇ ਅਤੇ ਇੱਥੋਂ ਦੀ ਕਾਮਿਆਂ ਦੀ ਮੰਡੀ ਦੇ ਆਪਣੇ ਮੁਲਾਂਕਣ ਦੇ ਆਧਾਰ 'ਤੇ ਅਸੀਂ ਤੁਹਾਡੀ ਅਰਜ਼ੀ ਦੀ ਸਮੀਖਿਆ ਕਰਾਂਗੇ। ਇਹ ਪ੍ਰਕ੍ਰਿਆ ਅਰੰਭ ਕਰਨ ਲਈ ਸਾਨੂੰ ਬਸ ਤੁਹਾਡੇ ਕੰਮ ਦੇ ਪਿਛਲੇ ਤਜਰਬੇ ਦਾ ਪ੍ਰਮਾਣ ਅਤੇ ਕਨੇਡੀਅਨ ਸਰਟੀਫਿਕੇਸ਼ਨ ਹਾਸਲ ਕਰਨ ਸੰਬੰਧੀ ਤੁਹਾਡੀ ਯੋਜਨਾ ਬਾਰੇ ਜਾਣਕਾਰੀ ਚਾਹੀਦੀ ਹੋਵੇਗੀ।

ਕੰਮ 'ਤੇ ਵਾਪਸ ਜਾਣ ਲਈ ਵੈਨਸਿਟੀ ਤੋਂ ਮਿਲਣ ਵਾਲੇ ਕਰਜ਼ੇ ਬਾਰੇ ਜ਼ਿਆਦਾ ਇੱਥੇ ਹੈ।

ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਘਰ ਖ਼ਰੀਦਣਾ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਸ਼ਾਮਲ ਹੋ ਸਕਦਾ ਹੈ। ਘਰ ਖ਼ਰੀਦਣ ਵਾਸਤੇ ਕਰਜ਼ਾ ਲੈਣ ਲਈ ਤੁਹਾਡੀਆਂ ਖ਼ਾਸ ਲੋੜਾਂ ਮੁਤਾਬਕ ਸਾਡੇ ਕੋਲ ਅਨੇਕਾਂ ਹੱਲ ਹਨ, ਅਤੇ ਘਰ ਖ਼ਰੀਦਣ ਵਾਸਤੇ ਕਰਜ਼ਾ ਲੈਣ ਲਈ ਤੁਹਾਡੀ ਅਰਜ਼ੀ ਦਾ ਜਾਇਜ਼ਾ ਲੈਂਦੇ ਹੋਏ ਅਸੀਂ ਤੁਹਾਡੇ ਅੰਤਰਰਾਸ਼ਟਰੀ ਅਨੁਭਵ ਨੂੰ ਵੀ ਧਿਆਨ ਵਿੱਚ ਰੱਖਾਂਗੇ।

ਸਾਡੇ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਮੌਰਗੇਜਾਂ ਅਤੇ ਸਾਡੇ ਰੇਟਾਂ ਬਾਰੇ ਵਧੇਰੇ ਜਾਣੋ।

Financial education

ਨਵੇਂ ਇੰਮੀਗ੍ਰੈਂਟਾਂ ਲਈ ਵਿੱਤੀ ਸਿੱਖਿਆ

ਕੈਨੇਡਾ ਵਿੱਚ ਤੁਹਾਡੀ ਮਾਲੀ ਸਥਿਰਤਾ ਸਾਡੇ ਵਿੱਤੀ ਅਤੇ ਬੈਂਕਿੰਗ ਸਿਸਟਮ ਨੂੰ ਸਮਝਣ ਦੀ ਤੁਹਾਡੀ ਸਮਰੱਥਾ ਅਤੇ ਉਸ ਜਾਣਕਾਰੀ ਦੀ ਵਰਤੋਂ ਕਰਦਿਆਂ ਆਪਣੇ ਪੈਸਿਆਂ ਦੀ ਵਰਤੋਂ ਸੰਬੰਧੀ ਵਧੀਆ ਫੈਸਲੇ ਲੈਣ 'ਤੇ ਨਿਰਭਰ ਕਰਦੀ ਹੈ। ਇਸੇ ਲਈ ਅਸੀਂ ਸਾਰਾ ਸਾਲ ਆਪਣੀਆਂ ਬਰਾਂਚਾਂ ਵਿਖੇ ਫਾਇਨਾਂਸ਼ੀਅਲ ਸੈਮੀਨਾਰਾਂ ਦਾ ਆਯੋਜਨ ਕਰਦੇ ਹਾਂ ਅਤੇ ਸਾਡੀ "Each One, Teach One" ਵਿੱਤੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਵਰਕਸ਼ਾਪ ਲੜੀ ਵੀ ਹੈ ਜਿਸ ਨੂੰ ਲੋਅਰ ਮੇਨਲੈਂਡ ਦੀਆਂ ਪਬਲਿਕ ਲਾਇਬ੍ਰੇਰੀਆਂ ਵਿਖੇ ਪੇਸ਼ ਕੀਤਾ ਜਾਂਦਾ ਹੈ। ਵਰਕਸ਼ਾਪਾਂ ਅੰਗਰੇਜ਼ੀ ਵਿੱਚ ਹੁੰਦੀਆਂ ਹਨ ਪਰ ਮਹੱਤਵਪੂਰਨ ਸਿਧਾਂਤਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਜਾਂਦਾ ਹੈ।

ਵਿਸ਼ਿਆਂ ਵਿੱਚ ਮੁਢਲੀ ਬੈਂਕਿੰਗ ਅਤੇ ਬਜਟ ਤਿਆਰ ਕਰਨਾ; ਕਨੇਡੀਅਨ ਟੈਕਸ ਅਤੇ ਟੈਕਸ ਭਰਨਾ; ਕਨੇਡਾ ਵਿੱਚ ਕ੍ਰੈਡਿਟ ਹਿਸਟਰੀ ਬਣਾਉਣੀ; ਕ੍ਰੈਡਿਟ ਬਿਊਰੋ ਨੂੰ ਸਮਝਣਾ; ਕਰਜ਼ੇ, ਕ੍ਰੈਡਿਟ ਕਾਰਡ ਅਤੇ ਪਹਿਲਾਂ ਹੀ ਅਦਾਇਗੀ ਕੀਤੇ ਗਏ ਕਾਰਡ; ਧੋਖਾਧੜੀ ਤੋਂ ਬਚਣਾ ਆਦਿ ਸ਼ਾਮਲ ਹੁੰਦੇ ਹਨ।

Each One, Teach One ਵਰਕਸ਼ਾਪਾਂ ਦੇ ਸੈਸ਼ਨਾਂ ਦੀਆਂ ਲੋਕੇਸ਼ਨਾਂ ਅਤੇ ਵਧੇਰੇ ਜਾਣਕਾਰੀ ਇੱਥੋਂ ਹਾਸਲ ਕੀਤੀ ਜਾ ਸਕਦੀ ਹੈ ਜਾਂ ਆਉਣ ਵਾਲੇ ਸੈਮੀਨਾਰਾਂ ਦੀ ਜਾਣਕਾਰੀ ਲਈ ਸਾਡੀ ਕਿਸੇ ਵੀ ਬਰਾਂਚ ਨਾਲ ਸੰਪਰਕ ਕਰੋ

ਆਪਣੇ ਲਈ ਲੋੜੀਂਦੀ ਮਦਦ ਲੱਭੋ

ਕੈਨੇਡਾ ਵਿਚਲੀ ਜ਼ਿੰਦਗੀ ਮੁਤਾਬਕ ਆਪਣੇ ਆਪ ਨੂੰ ਢਾਲਦੇ ਹੋਏ ਸਹਾਰਾ ਅਤੇ ਮਦਦ ਪ੍ਰਦਾਨ ਕਰਨ ਵਾਲੀਆਂ ਸਥਾਨਕ ਸੇਵਾਵਾਂ ਅਤੇ ਸੰਸਥਾਵਾਂ ਲੱਭਣ ਲਈ ਇਸ ਨਕਸ਼ੇ ਦੀ ਵਰਤੋਂ ਕਰੋ।

ਲੋਕੇਸ਼ਨਾਂ ਲਈ ਇਸ ਆਇਕੌਨ ਉੱਪਰ ਕਲਲਿੱਕ ਕਰੋ

ਆਪਣੀ ਨੇੜਲੀ ਵੈਨਸਿਟੀ ਬਰਾਂਚ ਵਿਖੇ ਜਾਓ

ਬੈਂਕਿੰਗ ਸੰਬੰਧੀ ਆਪਣੀਆਂ ਸਾਰੀਆਂ ਜ਼ਰੂਰਤਾਂ ਜਾਂ ਤੁਹਾਡੇ ਲਈ ਉਪਲਬਧ ਸਾਡੀ ਕਿਸੇ ਵੀ ਸੇਵਾ ਸੰਬੰਧੀ ਜਾਣਕਾਰੀ ਲਈ ਸਾਡੀਆਂ ਕਮਿਊਨਿਟੀ ਬਰਾਂਚਾਂ ਵਿੱਚੋਂ ਕਿਸੇ ਵੀ ਇੱਕ ਬਰਾਂਚ ਵਿੱਚ ਆਓ।

ਸਾਨੂੰ ਇਨ੍ਹਾਂ ਨੰਬਰਾਂ ’ਤੇ ਫ਼ੋਨ ਕਰੋ:

ਗ੍ਰੇਟਰ ਵੈਨਕੂਵਰ:
604.877.7000

ਗ੍ਰੇਟਰ ਵਿਕਟੋਰੀਆ:
250.519.7000

ਕੈਨੇਡਾ ਜਾਂ ਅਮਰੀਕਾ ਵਿੱਚ ਟੋਲ ਫ੍ਰੀ:
1.888.Vancity (1.888.826.2489)

ਅੰਤਰਰਾਸ਼ਟਰੀ ਟੋਲ ਫ੍ਰੀ ਨੰਬਰ:
IAC.800.826.2489 (IAC = ਅੰਤਰਰਾਸ਼ਟਰੀ ਐਕਸੈੱਸ ਕੋਡ ਜੋ ਕਿ ਹਰ ਮੁਲਕ ਤੋਂ ਵੱਖਰਾ ਹੋਵੇਗਾ)

Terms and Conditions

1Waiver of account fee with minimum balance: Minimum balance of $1,000.01 required at all times to qualify for the waiver of the monthly fee.

*Everyday transactions are all of these: In-person transactions are account withdrawals, bill payments, transfers to/from/or between Vancity accounts conducted person-to-person. In-branch or over the phone with our Member Service Centre. Everyday Debit Card transactions are ATM withdrawals, and transfers from and between Vancity accounts by debit card and debit card purchases. Everyday Cheque and preauthorized payment transactions are cheque transactions and preauthorized payments from Vancity accounts. Everyday Online and mobile transactions are bill payments, transfers from and between Vancity accounts made online using a computer, mobile phone, mobile device or using our automated phone banking service.
TM enviro is a trademark of Vancouver City Savings Credit Union.

**Trademark of Visa, and used under license.